ਪਰਿਵਾਰਕ ਕਾਨੂੰਨ · ਓਨਟਾਰੀਓ ـــــــــ

ਟੋਰਾਂਟੋ ਵਿੱਚ ਪਰਿਵਾਰਕ ਵਕੀਲ

ਪੈਕਸ ਲਾਅ ਦਾ ਟੋਰਾਂਟੋ ਦਫ਼ਤਰ

ਪੂਰੇ ਓਨਟਾਰੀਓ ਵਿੱਚ ਤਲਾਕ, ਬੱਚਿਆਂ ਦੀ ਕਸਟਡੀ, ਗੁਜ਼ਾਰਾ ਭੱਤਾ ਅਤੇ ਜਾਇਦਾਦ ਦੀ ਵੰਡ ਦੇ ਮਾਮਲਿਆਂ ਵਿੱਚ ਕਾਨੂੰਨੀ ਨੁਮਾਇੰਦਗੀ।

ਓਨਟਾਰੀਓ ਵਿੱਚ ਪਰਿਵਾਰਕ ਕਾਨੂੰਨ ਦੇ ਮਾਮਲਿਆਂ ਨੂੰ ਸੰਭਾਲਣਾ

ਪਰਿਵਾਰਕ ਕਾਨੂੰਨ ਦੇ ਮਾਮਲਿਆਂ ਵਿੱਚ ਅਕਸਰ ਨਾਜ਼ੁਕ ਨਿੱਜੀ ਅਤੇ ਵਿੱਤੀ ਪਹਿਲੂ ਸ਼ਾਮਲ ਹੁੰਦੇ ਹਨ, ਅਤੇ ਇਨ੍ਹਾਂ ਨੂੰ ਨਜਿੱਠਣ ਲਈ ਓਨਟਾਰੀਓ ਦੇ ਕਾਨੂੰਨ ਦੀ ਸਟੀਕ ਸਮਝ ਲੋੜੀਂਦੀ ਹੈ। ਬੈਰਿਸਟਰ ਅਤੇ ਸੋਲੀਸਿਟਰ ਸਮੀਨ ਮੁਰਤਜ਼ਵੀ ਵੱਲੋਂ ਸਥਾਪਿਤ ਪੈਕਸ ਲਾਅ ਦਫ਼ਤਰ ਕੋਲ ਪੂਰੇ ਕੈਨੇਡਾ ਵਿੱਚ ਭਰੋਸੇਯੋਗ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਦਾ ਵਿਆਪਕ ਤਜਰਬਾ ਹੈ।

ਪੈਕਸ ਲਾਅ ਦੇ ਟੋਰਾਂਟੋ ਦਫ਼ਤਰ ਵਿੱਚ ਪਰਿਵਾਰਕ ਕਾਨੂੰਨ ਦੀਆਂ ਫ਼ਾਈਲਾਂ ਐਸੋਸੀਏਟ ਵਕੀਲ ਓਜਾਨ ਤੇਹਰਾਨੀ ਸੰਭਾਲਦੇ ਹਨ। ਸਾਡੀ ਤਰਜੀਹ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬੱਚਿਆਂ ਦੇ ਹੱਕਾਂ ਅਤੇ ਭਵਿੱਖ ਦੀ ਰੱਖਿਆ ਕਰਨਾ, ਟਕਰਾਅ ਨੂੰ ਘੱਟ ਤੋਂ ਘੱਟ ਕਰਨਾ, ਅਤੇ ਗੱਲਬਾਤ ਰਾਹੀਂ ਜਾਂ ਲੋੜ ਪੈਣ ’ਤੇ ਪੂਰੇ ਓਨਟਾਰੀਓ ਵਿੱਚ ਅਦਾਲਤੀ ਨੁਮਾਇੰਦਗੀ ਰਾਹੀਂ ਨਿਰਪੱਖ ਹੱਲ ਵੱਲ ਵਧਣਾ ਹੈ।

ਪੈਕਸ ਲਾਅ ਟੋਰਾਂਟੋ ਦਫ਼ਤਰ ਵਿੱਚ ਪਰਿਵਾਰਕ ਕਾਨੂੰਨ ਸੇਵਾਵਾਂ

1

ਵਿਵਾਦਤ ਅਤੇ ਗ਼ੈਰ-ਵਿਵਾਦਤ ਤਲਾਕ

ਓਨਟਾਰੀਓ ਦੇ ਕਾਨੂੰਨ ਅਧੀਨ ਤਲਾਕ ਦੀਆਂ ਅਰਜ਼ੀਆਂ ਤਿਆਰ ਕਰਨਾ, ਅਦਾਲਤੀ ਦਸਤਾਵੇਜ਼ਾਂ ਦੀ ਤਾਮੀਲ ਕਰਵਾਉਣਾ, ਅਤੇ ਤਲਾਕ ਦੇ ਹੁਕਮ ਲਈ ਸਾਰੀਆਂ ਕਾਨੂੰਨੀ ਲੋੜਾਂ ਪੂਰੀਆਂ ਕਰਨਾ।

2

ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਅਤੇ ਪਾਲਣ-ਪੋਸ਼ਣ ਦਾ ਸਮਾਂ

ਬੱਚੇ ਦੇ ਸਰਵੋਤਮ ਹਿੱਤਾਂ ਨੂੰ ਕੇਂਦਰ ਵਿੱਚ ਰੱਖ ਕੇ ਪਾਲਣ-ਪੋਸ਼ਣ ਦੇ ਪ੍ਰਬੰਧ, ਮੁਲਾਕਾਤ ਦੀਆਂ ਸਮਾਂ-ਸਾਰਣੀਆਂ ਅਤੇ ਮਾਪਿਆਂ ਦੇ ਫ਼ੈਸਲੇ ਲੈਣ ਦੇ ਅਧਿਕਾਰ ਤੈਅ ਕਰਨਾ।

3

ਬੱਚੇ ਅਤੇ ਜੀਵਨ-ਸਾਥੀ ਦਾ ਗੁਜ਼ਾਰਾ ਭੱਤਾ

ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਅਧੀਨ ਧਿਰਾਂ ਦੀ ਆਮਦਨ ਦਾ ਮੁਲਾਂਕਣ ਕਰਨਾ, ਗੁਜ਼ਾਰਾ ਭੱਤੇ ਦੇ ਦਾਅਵੇ ਜਾਂ ਉਸ ਨੂੰ ਲਾਗੂ ਕਰਵਾਉਣ ਦੀ ਕਾਰਵਾਈ ਕਰਨਾ, ਅਤੇ ਵਿੱਤੀ ਹਾਲਾਤ ਬਦਲਣ ’ਤੇ ਸੋਧ ਦੀਆਂ ਬੇਨਤੀਆਂ ਸੰਭਾਲਣਾ।

4

ਜਾਇਦਾਦ ਦੀ ਵੰਡ ਅਤੇ ਬਰਾਬਰੀਕਰਨ

ਵੱਖ ਹੋਣ ਤੋਂ ਬਾਅਦ ਸ਼ੁੱਧ ਪਰਿਵਾਰਕ ਜਾਇਦਾਦ ਦੀ ਸਹੀ ਗਣਨਾ ਕਰਨਾ ਅਤੇ ਸੰਪਤੀਆਂ ਦੀ ਕਾਨੂੰਨੀ ਵੰਡ ਨੂੰ ਸੰਭਾਲਣਾ।

5

ਘਰੇਲੂ ਇਕਰਾਰਨਾਮੇ

ਵਿੱਤੀ ਹਿੱਤਾਂ ਦੀ ਰੱਖਿਆ ਕਰਨ ਅਤੇ ਭਵਿੱਖ ਦੇ ਝਗੜਿਆਂ ਤੋਂ ਬਚਾਅ ਲਈ ਵਿਆਹ ਤੋਂ ਪਹਿਲਾਂ ਦੇ ਸਮਝੌਤੇ ਅਤੇ ਵੱਖਰੇਵੇਂ ਦੇ ਸਮਝੌਤੇ ਤਿਆਰ ਕਰਨਾ।

۱

ਤੁਹਾਡਾ ਮਾਮਲਾ ਕਿਸ ਸ਼੍ਰੇਣੀ ਵਿੱਚ ਆਉਂਦਾ ਹੈ?

ਪੈਕਸ ਲਾਅ ਦੇ ਟੋਰਾਂਟੋ ਦਫ਼ਤਰ ਨਾਲ ਸੰਪਰਕ ਕਰੋ

ਆਪਣੇ ਕਾਨੂੰਨੀ ਵਿਕਲਪਾਂ ਦੀ ਸਮੀਖਿਆ ਕਰਨ ਅਤੇ ਸਲਾਹ-ਮਸ਼ਵਰੇ ਦਾ ਸਮਾਂ ਤੈਅ ਕਰਨ ਲਈ ਸਾਡੇ ਨਾਲ ਸੰਪਰਕ ਕਰੋ।

– ਟੋਰਾਂਟੋ ਦਫ਼ਤਰ ਦਾ ਪਤਾ:

10ਵੀਂ ਮੰਜ਼ਿਲ, 4711 ਯੰਗ ਸਟ੍ਰੀਟ, ਟੋਰਾਂਟੋ, ਓਨਟਾਰੀਓ M2N 6K8

– ਟੋਰਾਂਟੋ ਦਫ਼ਤਰ ਦਾ ਫ਼ੋਨ:

+1-416-447-4862

– ਈਮੇਲ

[email protected]

ਸਲਾਹ-ਮਸ਼ਵਰਾ ਬੁੱਕ ਕਰੋਫ਼ੋਨ 604-767-9529